Sikh News

ਬੰੰਬੇ ਹਾਈਕੋਰਟ ਨੇ ਪੰਜਾਬ ਦੇ ਨੌਜਵਾਨਾਂ ‘ਚ ਨਸ਼ੇ ਦੀ ਆਦਤ ‘ਤੇ ਬਣੀ ਫਿਲਮ ‘ਉੜਤਾ ਪੰਜਾਬ’ ਦੇ ਸਿਰਫ ਇਕ ਦ੍ਰਿਸ਼ ਨੂੰ ਹਟਾ ਕੇ ਇਸ ਨੂੰ 17 ਜੂਨ ਨੂੰ ਰਿਲੀਜ਼ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੂੰ ਫਿਲਮ ‘ਚੋਂ ਸਿਰਫ ਇਕ ਦ੍ਰਿਸ਼ ਨੂੰ ਹਟਾ ਕੇ 48 ਘੰਟਿਆਂ ਦੇ ਅੰਦਰ ਫਿਲਮ ਨੂੰ ‘ਏ ਸਰਟੀਫਿਕੇਟ’ ਦੇਣ ਦਾ ਨਿਰਦੇਸ਼ ਦਿੱਤਾ।
ਨਵੇਂ ਮੈਸੇਜਿੰਗ ਐਪ ਨੂੰ ਲਾਂਚ ਕਰਨ ਦੇ ਬਾਅਦ ਯਾਹੂ ਆਪਣੇ 18 ਸਾਲ ਪੁਰਾਣੇ ਮੈਸੇਜਿੰਗ ਐਪ ਨੂੰ ਬੰਦ ਕਰਨ ਦੀ ਤਿਆਰੀ ‘ਚ ਹੈ। ਟੈੱਕ ਜਗਤ ਦੀ ਮਸ਼ਹੂਰ ਕੰਪਨੀ ਯਾਹੂ ਮੈਸੇਂਜਰ ਨੂੰ 5 ਅਗਸਤ ਨੂੰ ਬੰਦ ਕਰ ਦਵੇਗੀ।
ਸ਼ਨੀਵਾਰ ਨੂੰ ਅਕਾਲੀ ਦਲ ਵਲੋਂ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਨੂੰ ਚਸ਼ਮੇ ਭੇਟ ਕੀਤੇ ਜਾਣੇ ਸਨ। ਕਚਹਿਰੀ ਤਕ ਜਾਣ ਲਈ ਅਕਾਲੀ ਦਲ ਕਾਰਾਂ ਦੇ ਕਾਫਲੇ ‘ਚ ਪੁੱਜਾ। ਕੋਈ ਕਾਰ ਦੀ ਬਾਰੀ ‘ਚ ਬੈਠਾ ਸੀ ਤੇ ਕੋਈ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਸੈਲਫੀ ਲੈ ਰਿਹਾ ਸੀ
ਸ਼ਹਿਰ ‘ਚ ਇਕ ਜੂਨ ਤੋਂ ਲੈ ਕੇ 6 ਜੂਨ ਤੱਕ ਪੈਰਾ ਮਿਲਟਰੀ ਫੌਜ ਦੀ ਇਕ ਕੰਪਨੀ ਬੁਲਾਈ ਗਈ ਹੈ, ਜੋ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ‘ਤੇ ਤਾਇਨਾਤ ਹੋਵੇਗੀ। ਦੱਸਣਯੋਗ ਹੈ ਕਿ 4 ਤੋਂ 6 ਜੂਨ ਤੱਕ ਘੱਲੂਘਾਰਾ ਮਨਾਇਆ ਜਾਂਦਾ ਹੈ ਅਤੇ ਹਰ ਵਾਰ ਮਾਹੌਲ ਖਰਾਬ ਹੋਣ ਦਾ ਡਰ ਰਹਿੰਦਾ ਹੈ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਸਭ ਤੋਂ ਛੋਟੇ ਪੋਤਰੇ ਹਰਕੀਰਤ ਸਿੰਘ (40) ਨੇ ਸੈਕਟਰ-5 ਸਥਿਤ ਆਪਣੇ ਘਰ ਵਿਚ ਖੁਦ ਨੂੰ ਗੋਲੀ ਮਾਰ ਲਈ। ਖੂਨ ਨਾਲ ਲੱਥਪਥ ਹਰਕੀਰਤ ਨੂੰ ਪਰਿਵਾਰ ਤੇ ਸਕਿਓਰਿਟੀ ਗਾਰਡਜ਼ ਨੇ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਕਰੀਬ ਡੇਢ ਘੰਟੇ ਤੱਕ ਚੱਲੇ ਇਲਾਜ ਤੋਂ ਬਾਅਦ ਉਸ ਨੇ ਦਮ ਤੋੜ ਦਿੱਤਾ।
ਬੀਤੇ ਦਿਨੀਂ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਕਾਫਲੇ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਸੀ.ਬੀ.ਆਈ. ਜਾਂਚ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਡੀ.ਸੀ. ਦਫਤਰਾਂ ‘ਚ ਮੰਗ ਪੱਤਰ ਦਿੱਤੇ ਜਾਣਗੇ।
ਪੰਜਾਬ ਦੇ ਸ਼ਹਿਰ ਬਠਿੰਡਾ ਵਿਚ ਸਰਕਾਰ ਨੇ ਝੀਲਾਂ ਦਾ ਇਸ ਤਰ੍ਹਾਂ ਸੁੰਦਰੀਕਰਨ ਕੀਤਾ ਹੈ ਕਿ ਇਨ੍ਹਾਂ ਨੂੰ ਵੇਖ ਕੇ ਲੱਗਦਾ ਹੀ ਨਹੀਂ ਕਿ ਇਹ ਪੰਜਾਬ ਵਿਚ ਹਨ। ਸਿੰਗਾਪੁਰ ਦਾ ਨਾਜ਼ਾਰਾ ਪੇਸ਼ ਕਰਦੀਆਂ ਇਨ੍ਹਾਂ ਝੀਲਾਂ ਬਾਰੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ‘ਤੇ ਲਿਖਿਆ ਹੈ- ‘ਪੈਂਦਾ ਏ ਨਾ ਭੁਲੇਖਾ ਸਿੰਗਾਪੁਰ ਦਾ’
ਕੁੱਝ ਸਿੱਖ ਸੰਗਠਨਾਂ ਵੱਲੋਂ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ ‘ਤੇ ਕਪੂਰਥਲਾ ਦੇ ਬਾਰਡਰ ਦੇ ਨਜ਼ਦੀਕ ਕੁੱਝ ਮੀਟਰ ਦੀ ਦੂਰੀ ‘ਤੇ ਬੁੱਧਵਾਰ ਨੂੰ ਪੂਰਾ ਦਿਨ ਲਾਏ ਗਏ ਧਰਨਾ ਪ੍ਰਦਰਸ਼ਨ ਦਾ ਜਿੱਥੇ ਆਮ ਜਨਜੀਵਨ ‘ਤੇ ਕੋਈ ਖਾਸ ਅਸਰ ਨਜ਼ਰ ਨਹੀਂ ਆਇਆ, ਉਥੇ ਹੀ ਇਸ ਧਰਨਾ ਪ੍ਰਦਰਸ਼ਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕਪੂਰਥਲਾ ਬਾਰਡਰ ਦੇ ਦੂਜੇ ਪਾਸੇ ਬਿਆਸ ਨਦੀ ਦੇ ਪੁਲ ‘ਤੇ ਅੰਮ੍ਰਿਤਸਰ ਦਿਹਾਤੀ ਤੇ ਤਰਨਤਾਰਨ ਜ਼ਿਲੇ ਦੀ ਪੁਲਸ ਟੀਮਾਂ ਤਾਇਨਾਤ ਰਹੀਆਂ।
ਵਿਦੇਸ਼ਾਂ ਵਿਚ ਗਏ ਸਿੱਖਾਂ ਨੂੰ ਕਦੇ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਨੂੰ ਆਪਣੀ ਦਿੱਖ ਕਾਰਨ ਉੱਥੋਂ ਦੇ ਲੋਕਾਂ ਦੀ ਨਫਰਤ ਅਤੇ ਟਿੱਪਣੀਆਂ ਦਾ ਸਾਹਮਣਾ ਕਰਨਾ ਪਵੇਗਾ ਪਰ ਅਮਰੀਕਾ ਵਿਚ 9/11 ਦੇ ਹਮਲੇ ਤੋਂ ਬਾਅਦ ਜਦੋਂ ਲੋਕਾਂ ਵਿਚ ਇਸਲਾਮੋਫੋਬੀਆ (ਮੁਸਲਿਮਾਂ ਪ੍ਰਤੀ ਡਰ) ਬੈਠ ਗਿਆ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਮੁਸਲਿਮ ਸਮਝ ਕੇ ਨਿਸ਼ਾਨੇ ‘ਤੇ ਲੈਣਾ ਸ਼ੁਰੂ ਕਰ ਦਿੱਤਾ।
25 ਮਈ -ਸਿੱਖਾਂ ਦੇ ਪਵਿੱਤਰ ਧਾਮ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ, ਜਿਸ ਨਾਲ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਸ਼ੁਰੂ ਹੋ ਗਈ | ਸੰਗਤਾਂ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ਦਰਬਾਰ ‘ਚ ਨਤਮਸਤਕ ਹੋਈਆਂ |
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸਥਾਨਕ ਪਟਿਆਲਾ ਰੋਡ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਪਹੁੰਚੇ ਤੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਲਗਪਗ 40 ਮਿੰਟ ਬੰਦ ਕਮਰਾ ਮੁਲਾਕਾਤ ਕੀਤੀ
ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਮੰਗਲਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਸਬੰਧੀ ਸ਼ੁੱਕਰਵਾਰ ਨੂੰ ਚਾਰ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ, ਜਿਨ੍ਹਾਂ ਨੂੰ ਸ਼ਨੀਵਾਰ ਨੂੰ ਜ਼ਿਲਾ ਅਦਾਲਤ ‘ਚ ਪੇਸ਼ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਆਪਣੀ ਦੋ ਦਿਨਾਂ ਈਰਾਨ ਯਾਤਰਾ ਤਹਿਤ ਭਾਰਤੀ ਸਮੇਂ ਮੁਤਾਬਕ ਸ਼ਾਮ ਕਰੀਬ 7 ਵਜੇ ਤੇਹਰਾਨ ਪਹੁੰਚ ਗਏ। ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਮਸ਼ਹੂਰ ਬਾਲੀਵੁੱਡ ਸਿੰਗਰ ਮੀਕਾ ਸਿੰਘ ਕਰਨਗੇ ਸਰਬਜੀਤ ਦੀ ਬੇਟੀ ਦਾ ਵਿਆਹ

ਪਾਕਿਸਤਾਨ ਦੀ ਜੇਲ ‘ਚ ਦਮ ਤੋੜਨ ਵਾਲੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਧੀ ਪੂਨਮ ਦਾ ਵਿਆਹ ਕਰਨ ਦੀ ਸਾਰੀ ਜ਼ਿੰਮੇਵਾਰੀ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੇ ਲਈ ਹੈ।
ਸਰਬੱਤ ਦਾ ਭਲਾ ਟਰੱਸਟ ਦੀਆਂ ਕੋਸ਼ਿਸ਼ਾਂ ਸਦਕਾ ਮੌਤ ਦੇ ਮੂੰਹ ‘ਚੋਂ 11 ਪੰਜਾਬੀ ਨੌਜਵਾਨ ਭਾਰਤ ਪਰਤ ਆਏ| ਇਹ ਸਾਰੇ ਇੱਕ ਕਤਲ ਮਾਮਲੇ ‘ਚ ਆਬੂਧਾਬੀ ਦੀ ਜੇਲ੍ਹ ‘ਚ ਨਜਰਬੰਦ ਸਨ|
ਸਿੱਖ ਧਰਮ ਦੇ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਦੋ ਦਿਨ ਪਹਿਲਾਂ ਹੀ ਜਾਨਲੇਵਾ ਹਮਲਾ ਹੋਇਆ ਹੈ ਜਿਸ ਵਿਚ ਉਹ ਵਾਲ-ਵਾਲ ਬਚੇ ਹਨ।

ਵਿਗਿਆਨੀਆਂ ਨੇ ਮੰਨਿਆ ”ਕੀਰਤਨ” ਨਾਲ ਹੁੰਦੇ ਨੇ ਇਹ ਦੁੱਖ ਦੂਰ

ਹਮੇਸ਼ਾ ਧਰਮ ਤੋਂ ਵੱਖਰੇ ਰਸਤੇ ‘ਤੇ ਚੱਲਣ ਵਾਲੇ ਵਿਗਿਆਨ ਨੇ ਵੀ ਕੀਰਤਨ ਦੀ ਸ਼ਕਤੀ ਨੂੰ ਮੰਨ ਲਿਆ ਹੈ। ਅਮਰੀਕਾ ਦੇ ਵਿਗਿਆਨੀਆਂ ਨੇ ਇਕ ਅਧਿਐਨ ਤੋਂ ਬਾਅਦ ਕਿਹਾ ਕਿ ਤਿੰਨ ਮਹੀਨਿਆਂ ਤੱਕ ਯੋਗ ਅਤੇ ਧਿਆਨ ਲਗਾਉਣ ਦੇ ਨਾਲ-ਨਾਲ ਭਾਰਤੀ ਪ੍ਰਥਾ ਅਨੁਸਾਰ ਕੀਰਤਨ ਕਰਨ ਨਾਲ ਯਾਦਦਾਸ਼ਤ ਵਧਾਉਣ ਅਤੇ ਅਲਜ਼ਾਈਮਰ ਵਰਗੀ ਬੀਮਾਰੀ ਤੋਂ ਛੁਟਕਾਰਾ ਪਾਉਣ ਵਿਚ ਮਦਦ ਮਿਲ ਸਕਦੀ ਹੈ।
ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਸੁਰੱਖਿਆ ਵਧਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੇ ਪਟਿਆਲਾ ਸਥਿਤ ਪ੍ਰੇਮਸ਼ਵਰ ਦਵਾਰਾ ਗੁਰਦੁਆਰਾ ਸਾਹਿਬ ਦੀ ਵੀ ਸੁਰੱਖਿਆ ਵਧਾਏੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।